Wednesday, December 22, 2010

ਤੂੰ ਰਿਹਾ ਸਦਾ ਪਰਖਦਾ...
..ਮੇਰੇ ਇਸ਼ਕ,..ਮੇਰੇ ਜਜ਼ਬਾਤਾਂ ਨੂੰ,
ਅੱਜ ਲੋੜ ਏ ਮੈਨੂੰ...
... ਫਿਰ ਤੇਰੀ ਉਸ ਪਰਖ ਦੀ,
ਕਿ ਅੱਜ ਫਿਰ ਮੈਂ ..................
...ਇੱਕ ਪੀੜ ਉਮਰ ਹੰਢਾਉਣੀ ਚਾਹੁੰਦਾ ਹਾਂ----ਰਵਿੰਦਰ ਸਿੰਘ
"ਅਜੇ ਕੁੱਝ ਪਲ ਹੀ ਬੀਤੇ ਨੇ ਸਪਨਿਆਂ ਨੂੰ ਮੌਇਆਂ,

ਇਹ ਕੈਸਾ ਮੱਠਾ ਮੱਠਾ ਤਾਪ ਹੱਡਾਂ ਵਿੱਚ ਰਚ ਕੇ ਬਹਿ ਗਿਐ........"

Sunday, September 21, 2008ਮੇਰੇ ਸੱਜਰੇ ਵੇਖੇ ਖਵਾਂਬਾਂ ਦਾ,

ਇਸ਼ਕੇ ਚ ਰੰਗੇ ਜ਼ਜਬਾਂਤਾਂ ਦਾ,

ਜੋ ਵੀਰਾਨੇ ਕੱਟੀਆਂ ਉਹਨਾਂ ਰਾਤਾਂ ਦਾ,

ਕੀ ਮੁੱਲ ਪਾਵੇਂਗੀ ,

ਤੁੰ ਦੋਲਤ ਸ਼ੋਹਰਤ ਦਾ ਪੁਤਲਾ ਬਣ,

ਛੱਡ ਕੁੱਲੀਆਂ,ਮਹਿਲ ਮੁਨਾਰੇ ਤੱਕ,

ਕੀ ਪਿਆਰ ਨਿਭਾਵੇਂਗੀ,

ਮੈਂ ਪੀਰਾਂ ਫਕੀਰਾਂ ਦੇ ਦਰ ਤੋਂ,

ਕਦੇ ਮੰਦਿਰ ਤੇ ਕਦੇ ਮਸਜ਼ਿਦ ਚੋਂ,

ਇੱਕ ਤੇਰਾ ਚਾਨਣ ਲੱਭਦਾ ਰਿਹਾ,

ਤੇਰੇ ਚੰਨ ਬਣਦੇ ਰਹੇ ਹੋਰ ਕਈ,

ਮੇਰੀਆਂ ਆਂਸਾਂ ਦਾ ਦੀਵਾ ਬੁੱਝਦਾ ਰਿਹਾ,

ਦਿੱਤੇ ਜਖ਼ਮ ਦੁਨੀਆ ਦੇ ਸਹਾਰ ਲਏ,

ਤੇਰਾ ਵਿਛੋੜਾ ਜ਼ਰਿਆ ਜਾਣਾ ਨੀ,

ਇਸ਼ਕੇ ਦੀ ਸੂਲੀ ਹੱਸ ਹੱਸ ਕਬੂਲ ਮੈਨੂੰ,

ਮਾਤਮ ਤੈਥੋਂ ਕਰਿਆ ਜਾਣਾ ਨੀ,

ਅਫਸੋਸ ਰਹੂ ਜਿੰਦਗੀ ਕੱਟੀ ਦਾ,

ਪਰ ਇਸ ਬੰਧਨ ਚੋਂ ਛੁਟਿਆ ਜਾਣਾ ਨੀ,

ਫਕੀਰੀ ਗਲ ਲੈ ਤੁਰਿਆ,

ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!
ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,

ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,

ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,

ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ

Thursday, September 18, 2008


ਤੈਨੂੰ ਕਲੀ ਲਿਖਾਂ ਜਾਂ ਫੁੱਲ ਕੋਈ ....

ਜਾਂ ਰੱਬ ਦੀ ਸੋਹਣੀ ਭੁੱਲ ਕੋਈ.....

ਤੈਨੂੰ ਚੜਦੇ ਸੂਰਜ ਦੀ ਲਾਲੀ...

ਜਾਂ ਰਾਤ ਚ' ਬਲਦਾ ਦੀਪ ਲਿਖਾਂ....

ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ.........

Wednesday, September 17, 2008ਔਗੁਣਾਂ ਦੇ ਨਾਲ ਭਰਿਆ ਹਾਂ ਮੈਂ...

ਔਕਾਤ ਮਿੱਟੀ ਜਿਹੀ ਰੱਖਦਾ ਹਾਂ...

ਬਹੁਤ ਗਰੀਬ ਹਾਂ ਧਨ ਦੇ ਪੱਖੋਂ, ਦਿਲ ਦੀ ਦੌਲਤ ਰੱਖਦਾ ਹਾਂ...

ਯਾਰਾਂ ਨੇ ਰੱਖਿਆ ਰੱਬ ਤੋਂ ਵੱਧਕੇ, ਅਹਿਸਾਨ ਉਹਨਾਂ ਦੇ ਮੰਨਦਾ ਹਾਂ...

ਜਿਨਾਂ ਜੰਮਿਆਂ, ਪਾਲਿਆ, ਪਿਆਰ ਦਿਤਾ, ਸਦਕਾ ਜਾਨ ਉਨ੍ਹਾਂ ਤੋਂ ਕਰਦਾ ਹਾਂ...

''ਰੂਬੀ'' ਤਾਂ ਹੈ ਕੱਖ ਗਲੀਆਂ ਦਾ, ਸਦਾ ਮਾਰਾਂ ਕਦਮਾਂ ਦੀਆਂ ਜਰਦਾ ਹਾਂ…


ਯਾਰੀ ਗਮਾ ਦੀ ਇੱਥੇ ਨਾ ਮੁੱਕ ਜਾਵੇ...

ਤੇਰੇ ਬਿਨਾ ਸਾਡੀ ਜਿੱਦ ਨਾ ਮੁੱਕ ਜਾਵੇ...

ਜੇ ਮਿਲਨਾ ਤਾ ਜਲਦ ਮਿਲ ਜਾਵੀ...

ਕਿਤੇ ਤੇਰੀ ਊਡੀਕ ਚ ਜਿੱਦ ਨਾ ਮੁੱਕ ਜਾਵੇ